ਕੁਰਾਨ - 7:143 ਸੂਰਹ ਅਲ-ਅਰਾਫ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

وَلَمَّا جَآءَ مُوسَىٰ لِمِيقَٰتِنَا وَكَلَّمَهُۥ رَبُّهُۥ قَالَ رَبِّ أَرِنِيٓ أَنظُرۡ إِلَيۡكَۚ قَالَ لَن تَرَىٰنِي وَلَٰكِنِ ٱنظُرۡ إِلَى ٱلۡجَبَلِ فَإِنِ ٱسۡتَقَرَّ مَكَانَهُۥ فَسَوۡفَ تَرَىٰنِيۚ فَلَمَّا تَجَلَّىٰ رَبُّهُۥ لِلۡجَبَلِ جَعَلَهُۥ دَكّٗا وَخَرَّ مُوسَىٰ صَعِقٗاۚ فَلَمَّآ أَفَاقَ قَالَ سُبۡحَٰنَكَ تُبۡتُ إِلَيۡكَ وَأَنَا۠ أَوَّلُ ٱلۡمُؤۡمِنِينَ

143਼ ਜਦੋਂ ਮੂਸਾ ਸਾਡੇ (ਅੱਲਾਹ ਦੇ) ਨਿਸ਼ਚਿਤ ਕੀਤੇ ਹੋਏ ਸਮੇਂ (ਤੂਰ ਪਹਾੜ) ’ਤੇ ਪਹੁੰਚਿਆ, ਅਤੇ ਰੱਬ ਨੇ ਉਹ ਦੇ ਨਾਲ ਵਾਰਤਾਲਾਪ ਕੀਤੀ ਤਾਂ ਉਹ (ਮੂਸਾ) ਨੇ ਬੇਨਤੀ ਕੀਤੀ ਕਿ ਹੇ ਮੇਰੇ ਪਾਲਣਹਾਰ! ਮੈਨੂੰ (ਇਕ ਝਲਕ) ਵਿਖਾ ਕਿ ਮੈਂ ਤੇਰੇ ਦਰਸ਼ਨ ਕਰ ਸਕਾਂ। ਫ਼ਰਮਾਇਆ ਕਿ ਤੂੰ ਮੈਨੂੰ ਨਹੀਂ ਵੇਖ ਸਕਦਾ। ਤੂੰ ਉਸ ਪਹਾੜ ਵੱਲ ਵੇਖ ਜੇ ਉਹ ਆਪਣੀ ਥਾਂ ’ਤੇ ਰਹਿੰਦਾ ਹੈ ਤਾਂ ਤੂੰ ਵੀ ਮੈਨੂੰ ਵੇਖ ਸਕੇਂਗਾ। ਸੋ ਜਦੋਂ ਉਹ ਦੇ ਰੱਬ ਨੇ ਪਹਾੜ ’ਤੇ ਅਪਣਾ ਪ੍ਰਕਾਸ਼ਨ ਕੀਤਾ (ਭਾਵ ਜਲਵਾ ਵਿਖਾਇਆ) ਤਾਂ ਉਸ (ਪਹਾੜ) ਨੂੰ ਚੂਰ ਚੂਰ ਕਰ ਦਿੱਤਾ ਅਤੇ ਮੂਸਾ ਬੇਹੋਸ਼ ਹੋ ਕੇ ਡਿਗ ਪਿਆ।1 ਜਦੋਂ ਹੋਸ਼ ਆਇਆ ਤਾਂ ਬੇਨਤੀ ਕੀਤੀ ਕਿ ਬੇਸ਼ੱਕ (ਹੇ ਅੱਲਾਹ!) ਤੂੰ ਪਾਕ ਹੈ, ਮੈਂ ਤੇਰੇ ਹਜ਼ੂਰ ਤੌਬਾ ਕਰਦਾ ਹਾਂ ਅਤੇ ਮੈਂ ਸਾਰਿਆਂ ਤੋਂ ਪਹਿਲਾਂ ਈਮਾਨ ਲਿਆਉਣ ਵਾਲਾ ਹਾਂ।

ਸੂਰਹ ਅਲ-ਅਰਾਫ ਆਯਤ 143 ਤਫਸੀਰ


1 ਤਿਬਰੀ ਦੇ ਦੱਸਣ ਅਨੁਸਾਰ ਪਹਾੜ ’ਤੇ ਅੱਲਾਹ ਦਾ ਪ੍ਰਗਟਾਵਾ ਬਹੁਤ ਹੀ ਥੋੜਾ ਜਿਹਾ ਹੋਇਆ ਸੀ ਨਬੀ (ਸ:) ਨੇ ਇਸੇ ਆਇਤ ਨੂੰ ਪੜ੍ਹਿਆ ਅਤੇ ਫ਼ਰਮਾਇਆ ਪਹਾੜ ’ਤੇ ਅੱਲਾਹ ਨੇ ਮਨੁੱਖ ਦੀ ਛੋਟੀ ਉਂਗਲੀ ਦੇ ਬਰਾਬਰ ਪ੍ਰਗਟਾਵਾ ਕੀਤਾ ਸੀ। (ਤਿਬਰੀ 72/9 ਅਤੇ ਮੁਸਨਦ ਅਹਿਮਦ 209/3)

Sign up for Newsletter

×

📱 Download Our Quran App

For a faster and smoother experience,
install our mobile app now.

Download Now